ਨਰਮ ਧਾਤ ਜਾਂ ਪਲਾਸਟਿਕ ਨੁਮਾ ਕਿਰਪਾਨਾਂ ਦਾ ਅਮਲ ਸਿੱਖ ਸਿਧਾਂਤਾਂ ਦੇ ਵਿਪਰੀਤ ਹੈ

ਨਰਮ ਧਾਤ ਜਾਂ ਪਲਾਸਟਿਕ ਨੁਮਾ ਕਿਰਪਾਨਾਂ ਦਾ ਅਮਲ ਸਿੱਖ ਸਿਧਾਂਤਾਂ ਦੇ ਵਿਪਰੀਤ ਹੈ

ਲੰਡਨ- ਕਿਰਪਾਨ ਸਿੱਖਾਂ ਦਾ ਅਨਿੱਖੜਵਾਂ ਅੰਗ ਹੈ ਅਤੇ ਅੰਮ੍ਰਿਤਧਾਰੀ ਗੁਰਸਿੱਖਾਂ ਨੂੰ 24 ਘੰਟੇ ਹਮੇਸ਼ਾਂ ਅੰਗ ਸੰਗ ਰੱਖਣ ਦਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਹਕਮ ਹੈ । ਪਰ ਇਟਲੀ ਵਰਗੇ ਕੁੱਝ ਦੇਸ਼ਾਂ ਵਿੱਚ ਜਿੱਥੇ ਸਮੇਂ ਦੀਆਂ ਸਰਕਾਰਾਂ ਨੂੰ ਸਿੱਖਾਂ ਦੇ ਪੰਜ ਕਰਾਰਾਂ ਦੀ ਜਾਣਕਾਰੀ ਅਤੇ ਮਹੱਤਤਾ ਦਾ ਪਤਾ ਨਹੀਂ ਉਹਨਾਂ ਵਲੋਂ ਸਿੱਖਾਂ ਨੂੰ ਕਿਰਪਾਨ ਪਹਿਨਣ ਦੇ ਹੱਕ ਤੋਂ ਵਾਂਝਾ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ । ਇਸ ਬਿਖੜੇ ਸਮੇਂ ਦੀ ਨਜ਼ਾਕਤਤਾ ਦਾ ਲਾਭ ਲੈਂਦਿਆਂ ਸਿੱਖ ਦੁਸ਼ਮਣ ਭਾਰਤ ਸਰਕਾਰ ਸਿੱਖਾਂ ਸਿਧਾਂਤਾਂ ਦਾ ਖਿਲਵਾੜ ਕਰਨ ਦੀ ਫਿਰਾਕ ਵਿੱਚ ਹੈ ਅਤੇ ਭਾਰਤ ਸਰਕਾਰ ਦੇ ਇਸ ਕੋਝੇ ਕਾਰਨਾਮੇ ਵਿੱਚ ਭਾਈਵਾਲ ਬਣਨ ਵਾਲੇ ਵਿਆਕਤੀਆਂ ਨੂੰ ਸਿੱਖ ਕੌਮ ਦੇ ਖੇਰ ਖਵਾਹ ਕਦੇ ਨਹੀਂ ਸਮਝਿਆ ਜਾ ਸਕਦਾ । ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਨਿਰਧਾਰਤ ਮਰਿਆਦਾ ਅਨੁਸਾਰ ਸਰਬਲੋਹ ਦੇ ਫਲ ਵਾਲੀ ਸ੍ਰੀ ਸਾਹਿਬ ਗਾਤਰੇ ਰੱਖਣ ਦਾ ਹੁਕਮ ਹੈ ।ਜਿਸ ਬਾਬਤ ਰਹਿਤ ਨਾਮਿਆਂ ਵਿੱਚ ਵਿਸਥਾਰ ਸਹਿਤ ਦਰਜ ਹੈ । ਪਲਾਸਟਿਕ ਜਾਂ ਕਿਸੇ ਹੋਰ ਮੋਮ ਨੁਮਾ ਧਾਤ ਦੇ ਫਲ ਵਾਲੀ ਕਿਰਪਾਨ ਨੂੰ ਅਮਲ ਵਿੱਚ ਲਿਆAਣ ਦੇ ਯਤਨ ਨੂੰ ਸਿੱਖ ਕੌਮ ਕਦੇ ਵੀ ਪ੍ਰਵਾਨ ਨਹੀਂ ਕਰ ਸਕਦੀ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ,ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ ,ਧਰਮਯੁੱਧ ਜਥਾ ਦਮਦਮੀ ਟਕਸਾਲ ਦੇ ਮੁਖੀ ਸ੍ਰ, ਚਰਨ ਸਿੰਘ ਅਤੇ ਸ੍ਰ, ਬਲਵਿੰਦਰ ਸਿੰਘ ਚਹੇੜੂ ਵਲੋਂ ਸਿੱਖ ਕੌਮ ਦੇ ਜਿੰਮੇਵਾਰ ਧਾਰਮਿਕ ਵਿਆਕਤੀਆਂ ਨੂੰ ਸੁਚੇਤ ਰਹਿੰਦਿਆਂ ਸਿੱਖ ਕਰਾਰ ਦੀ ਹੋਣ ਜਾ ਰਹੀ ਅਵੱਗਿਆ ਨੂੰ ਰੋਕਣ ਦੀ ਅਪੀਲ ਕੀਤੀ ਗਈ ਹੈ । ਅਜਿਹਾ ਕਰਨ ਵਾਲੇ ਤਾਂ ਭਵਿੱਖ ਵਿੱਚ ਲੱਕੜ ਦੀਆਂ ਕਿਰਪਾਨਾਂ ਵੀ ਅਮਲ ਵਿੱਚ ਲੈ ਆਉਣਗੇ । ਕਿਰਪਾਨ ਜਿਸਦਾ ਅੱਖਰੀ ਅਰਥ ਕਿਰਪਾ ਦੀ ਆਨ ਹੈ ਜੋ ਕੇਵਲ ਚਿੰਨ ਮਾਤਰ ਨਹੀਂ ਹੈ ਬਲਕਿ ਮਜਲੂਮਾਂ ਦੀ ਢਾਲ ਅਤੇ ਕੌਮੀ ਸਵੈਮਾਨ ਦਾ ਪ੍ਰਤੀਕ ਹੈ । ਪਲਾਸਟਿਕ ਜਾਂ ਕਿਸੇ ਹੋਰ ਨਰਮ ਧਾਤ ਦੀ ਕਿਰਪਾਨ ਬਣਾਉਣ ਵਾਲੇ ਤਾਂ ਭਵਿੱਖ ਵਿੱਚ ਬਾਕੀ ਚਾਰ ਕਰਾਰਾਂ ਕੇਸ ,ਕੰਘਾ ਕੜਾ ਅਤੇ ਕਛਿਹਰੇ ਨੂੰ ਵੀ ਬਦਲਵਾਂ ਰੂਪ ਦੇ ਸਕਦੇ ਹਨ । ਇਹ ਇੱਕ ਬਹੁਤ ਹੀ ਗੰਭੀਰ ਮਸਲਾ ਹੈ ਜਿਸ ਨੂੰ ਹਰ ਹਾਲਤ ਵਿੱਚ ਰੋਕਣਾ ਜਰੂਰੀ ਹੈ ।