ਸ਼ਹੀਦ ਦਿਲਾਵਰ ਸਿੰਘ ਦੀ ਯਾਦ ਨੂੰ ਸਮਰਪਿਤ – ਇਤਿਹਾਸ ਦੇ ਝਰੋਖੇ ‘ਚੋਂ – ”ਦਿੱਲੀ ਦੇ ਤਾਜ਼ਦਾਰੋ! ਕੰਧ ਤੇ ਲਿਖਿਆ ਪੜੋ!”

ਸ਼ਹੀਦ ਦਿਲਾਵਰ ਸਿੰਘ ਦੀ ਯਾਦ ਨੂੰ ਸਮਰਪਿਤ – ਇਤਿਹਾਸ ਦੇ ਝਰੋਖੇ ‘ਚੋਂ – ”ਦਿੱਲੀ ਦੇ ਤਾਜ਼ਦਾਰੋ! ਕੰਧ ਤੇ ਲਿਖਿਆ ਪੜੋ!”

31 ਅਗਸਤ ਨੂੰ ਚੰਡੀਗੜ• ਸ਼ਹਿਰ ਦੀ ਅੱਠ ਮੰਜ਼ਲਾ ਸਕੱਤਰੇਤ ਬਿਲਡਿੰਗ ਵਿੱਚ ਲੱਗੀਆਂ ਸਾਰੀਆਂ ਕੰਧ ਘੜੀਆਂ (ਕਲਾਕ) 5 ਵੱਜ ਕੇ 13 ਮਿੰਟ ‘ਤੇ ਇੱਕ ਜ਼ਬਰਦਸਤ ਧਮਾਕੇ ਨਾਲ ਖਲੋ• ਗਈਆਂ। ਸਿਰਫ ਘੜੀਆਂ ਹੀ ਨਹੀਂ ਖਲੋਤੀਆਂ, ਝੋਲੀਚੁੱਕਾਂ ਵਲੋਂ ਭਗਵਾਨ ਰਾਮ ਤੇ ਗੁਰੂ ਨਾਨਕ ਦਾ ਅਵਤਾਰ ਕਹਿ ਕੇ ਪੁਕਾਰੇ ਜਾਂਦੇ, ਪੰਜਾਬ ਦੇ ਅਖੌਤੀ ਸ਼ੇਰੇ

Dr. Amarjit Singh

Dr. Amarjit Singh

ਪੰਜਾਬ, ਦਿੱਲੀ ਦਰਬਾਰ ਦੇ ਪੰਜਾਬ ਵਿੱਚ ਥਾਪੇ ਸੂਬੇਦਾਰ (ਅਸਲ ਵਿੱਚ ਫੌਜ ਵਿੱਚੋਂ ਰਿਟਾਇਰ ਹੋਇਆ ਹੌਲਦਾਰ) ਸਿੱਖ ਕੌਮ ਵਿੱਚ ਅਤਿ ਤ੍ਰਿਸਕਾਰਤ ਵਿਅਕਤੀ ਬੇਅੰਤੇ ਦੇ ਸਰੀਰ ਦੇ ਤੂੰਬੇ ਵੀ ਕਈ ਸੌ ਗਜ਼ ਦੂਰ ਜਾ ਖਿੱਲਰੇ। ਕਮਾਂਡੋਆਂ ਸਮੇਤ ਲਗਭਗ ਡੇਢ ਦਰਜਨ ਹੋਰ ਵਿਅਕਤੀ ਇਸ ਹਾਦਸੇ ਵਿੱਚ ਮਾਰੇ ਗਏ। 1991 ਵਿੱਚ ਮਦਰਾਸ ਵਿੱਚ ਰਾਜੀਵ ਗਾਂਧੀ ਦੇ ਅੰਤ ਤੋਂ ਬਾਅਦ (ਜਿਸ ਵਿੱਚ ਤਾਮਿਲ ਲੜਕੀ ਧੇਨੂ ਨੇ ਆਪਣੇ ਸਰੀਰ ਨਾਲ ਬੰਬ ਬੰਨ• ਕੇ ਉਸਨੂੰ ਉਡਾਇਆ ਸੀ) ਇਹ ਸਭ ਤੋਂ ਵੱਡਾ ਧਮਾਕੇ ਭਰਿਆ ਰਾਜਸੀ ਲੀਡਰ ਦਾ ਅੰਤ ਹੈ। ਰਾਜੀਵ ਗਾਂਧੀ ਉਦੋਂ ਪ੍ਰਧਾਨ ਮੰਤਰੀ ਨਹੀਂ ਸੀ ਤੇ ਉਸਨੂੰ ਮਾਰਿਆ ਵੀ ਇੱਕ ਪਬਲਿਕ ਜਲਸੇ ਦੌਰਾਨ ਗਿਆ ਸੀ। ਪਰ ਪੰਜਾਬ ਦਾ ਮੁੱਖ ਮੰਤਰੀ ਬੇਅੰਤਾ ਕੁਲ ਹਿੰਦੂ (ਬ•ਾਮਣ) ਲੋਕਾਈ ਦਾ ‘ਡਾਰਲਿੰਗ’ ਤਾਂ ਹੈ ਹੀ ਸੀ, ਸਿੱਖ ਕੌਮ ਵਿਚਲੇ ਗਦਾਰਾਂ ਦਾ ਸਰਦਾਰ ਸੀ ਤੇ ਉਸਦਾ ਖਾਤਮਾ ਵੀ ਗੱਦੀ ‘ਤੇ ਸੁਸ਼ੋਭਿਤ ਹੁੰਦਿਆਂ ਸਕੱਤਰੇਤ ਦੇ ਬਾਹਰ ਹੋਇਆ, ਜਿਹੜਾ ਸਭ ਤੋਂ ਸੁਰੱਖਿਅਤ ਅਸਥਾਨ ਸੀ। ਮੁੱਖ ਮੰਤਰੀ ਦੀ ਕੁਰਸੀ ‘ਤੇ ਪੰਜ ਸਾਲ ਬਹਿਣ ਦੇ ਲਾਲਚ ਵਿੱਚ ਇਸ ਦੁਸ਼ਟ ਨੇ, ਹਜ਼ਾਰਾਂ ਆਪਣੇ ਹਮ-ਕੌਮਾਂ ਦਾ ਅੰਤ-ਬ੍ਰਾਹਮਣਵਾਦੀ ਹਾਕਮਾਂ ਦੇ ਇਸ਼ਾਰੇ ‘ਤੇ ਕੀਤਾ। ਉਸ ਕੁਕਰਮ ਦਾ ਹਿਸਾਬ ਅਕਾਲਪੁਰਖ ਦੇ ਸਾਜੇ ਖਾਲਸਾ ਪੰਥ ਨੇ ਕਰਦਿਆਂ ਇਸਨੂੰ ਐਸੀ ਢੁਕਵੀਂ ਸਜ਼ਾ ਦਿੱਤੀ ਹੈ ਜਿਹੜੀ ਬਾਕੀ ਦੁਸ਼ਟਾਂ ਲਈ ਵੀ ਚਾਨਣ ਮੁਨਾਰਾ ਸਾਬਤ ਹੋਵੇਗੀ। ਖੁਸ਼ੀ ਦੀ ਗੱਲ ਇਹ ਹੈ ਕਿ ਬੇਅੰਤੇ ਦੇ ਸੋਧੇ ਜਾਣ ਨੂੰ ਅੰਤਰਰਾਸ਼ਟਰੀ ਮੀਡੀਆ ਨੇ ਵੀ ਠੀਕ ਪ੍ਰਸੰਗ ਨਾਲ ਦੇਖਿਆ ਹੈ ਤੇ ਇਸਨੂੰ ਅੰਨ•ੇਵਾਹ ‘ਦਹਿਸ਼ਤਵਾਦ’ ਦੇ ਖਾਤੇ ਵਿੱਚ ਨਹੀਂ ਪਾਇਆ। ਇਸ ਪੱਖੋਂ ਦੁਨੀਆਂ ਦੇ ਪ੍ਰਮੁੱਖ ਅਖਬਾਰਾਂ ਦੀਆਂ ਟਿੱਪਣੀਆਂ ਪਾਠਕਾਂ ਲਈ ਲਾਹੇਵੰਦ ਹੋਣਗੀਆਂ।
ਨੀਊਯਾਰਕ ਟਾਈਮਜ਼ ਇੰਟਰਨੈਸ਼ਨਲ ਨੇ 3 ਸਤੰਬਰ ਦੇ ਅਖਬਾਰ ਵਿੱਚ ਮੁੱਖ ਸੁਰਖੀ ਦਿੱਤੀ ‘ਇਹ ਕਤਲ ਹਿੰਦੋਸਤਾਨ ਨੂੰ ਯਾਦ ਕਰਵਾਉਣ ਲਈ ਹੈ ਕਿ ਸਿੱਖ (ਖਾਲਿਸਤਾਨੀ) ਬਗਾਵਤ ਦੀ ਵੰਗਾਰ ਮੌਜੂਦ ਹੈ।’ ਇਸ ਆਰਟੀਕਲ ਵਿੱਚ ਪੱਤਰਕਾਰ ਜੌਹਨ ਐਫ ਬਰਨਜ਼ ਲਿਖਦਾ ਹੈ ਕਿ ‘ਵੀਰਵਾਰ ਨੂੰ ਚੰ²ਡੀਗੜ• ਵਿੱਚ ਹੋਇਆ ਸ਼ਕਤੀਸ਼ਾਲੀ ਬੰਬ ਧਮਾਕਾ, ਜਿਸ ਵਿੱਚ ਪੰਜਾਬ ਦਾ ਮੁੱਖ ਮੰਤਰੀ ਬੇਅੰਤ ਸਿੰਘ ਤੇ 15 ਹੋਰ ਮਾਰੇ ਗਏ, ਨੇ ਭਾਰਤ ਸਰਕਾਰ ਦੇ ਇਸ ਵਿਸ਼ਵਾਸ ਨੂੰ ਚਕਨਾਚੂਰ ਕਰ ਦਿੱਤਾ ਹੈ ਕਿ ਉਸਨੇ ਪੰਜਾਬ ਵਿੱਚ ਸਿੱਖ ਵੱਖਵਾਦੀਆਂ ਦੇ ਖਿਲਾਫ ਜੰਗ ਜਿੱਤ ਲਈ ਹੈ।’ ਲੰਡਨ ਤੋਂ ਛਪਦੇ ‘ਦੀ ਇਕੋਨੋਮਿਸਟ ਲੰਡਨ’ ਨੇ ਆਪਣੇ 2 ਸਤੰਬਰ ਦੇ ਅੰਕ ਵਿੱਚ ਕਿਹਾ ਹੈ, ‘ਇਹ ਸਾਧਾਰਣ ਰਾਜਸੀ ਕਤਲ ਨਹੀਂ ਹੈ।’ ਇਹ ਪ੍ਰਧਾਨ ਮੰਤਰੀ ਰਾਓ ਦੇ ਸਿਆਸੀ ਥਾਲ ਵਿੱਚ ਹੋਈ ਮੋਰੀ ਹੈ’ (“he assasination has blown a hole in Mr. Rao’s record)। ‘ਵਾਸ਼ਿੰਗਟਨ ਟਾਈਮਜ਼’ ਨੇ ਆਪਣੇ 5 ਸਤੰਬਰ ਦੇ ਇੱਕ ਲੇਖ ਵਿੱਚ ਕਿਹਾ ‘ਬੇਅੰਤ ਸਿੰਘ ਦੀ ਚੰਡੀਗੜ• ਦੇ ਬੰਬ ਧਮਾਕੇ ਵਿੱਚ ਹੋਈ ਮੌਤ ਨੇ ਸਿੱਖ ਵੱਖਵਾਦੀਆਂ ਦੇ ਕਾਜ਼ ਨੂੰ ਕਾਫੀ ਦੇਰ ਦੀ ਚੁੱਪ ਤੋਂ ਬਾਅਦ ਫੇਰ ਮੂਹਰਲੀ ਕਤਾਰ ਵਿੱਚ ਲੈ ਆਂਦਾ ਹੈ।’ ਪਹਿਲੀ ਸਤੰਬਰ ਦੇ ਅੰਕ ਵਿੱਚ ਇੰਗਲੈਂਡ ਦਾ ਮਸ਼ਹੂਰ ਅਖਬਾਰ ‘ਦੀ ਟਾਈਮਜ਼’ ਲਿਖਦਾ ਹੈ, ‘ਪੰਜਾਬੀ ਲੀਡਰ ਦੇ ਕਤਲ ਨਾਲ ਦੋ ਸਾਲਾਂ ਤੋਂ ਵੱਖਵਾਦੀ ਹਮਲਿਆਂ ਵਿੱਚ ਆਈ ਖੜੋਤ ਟੁੱਟ ਗਈ ਹੈ। ਇਹ ਵੱਖਵਾਦ ਬੜੇ ਦ੍ਰਿਸ਼ਮਈ ਤਰੀਕੇ ਨਾਲ ਵਾਪਸ ਆਇਆ ਹੈ, ਭਾਵੇਂ ਇਸ ਦੀ ਕਾਫੀ ਦੇਰ ਤੋਂ ਇੰਤਜ਼ਾਰ ਸੀ। ਵੱਖਵਾਦ ਦਾ ਨਵਾਂ ਦੌਰ ਬੜਾ ਸੁਚੱਜਾ ਹੋਵੇਗਾ ਕਿਉਂਕਿ ਹੁਣ ਇਸ ਲਹਿਰ ਵਿੱਚ ਪੜ•ੇ-ਲਿਖੇ ਸ਼ਹਿਰੀ ਸਿੱਖ ਵੀ ਸ਼ਾਮਲ ਹਨ, ਜਿਹਨਾਂ ‘ਚੋਂ ਕਈਆਂ ਨੂੰ ਬਾਹਰਲੇ ਦੇਸ਼ਾਂ ਦੀ ਜ਼ਿੰਦਗੀ ਦਾ ਤਜਰਬਾ ਵੀ ਹੈ।’ ਫਾਈਨੈਂਨਸ਼ੀਅਲ ਟਾਈਮਜ਼ ਆਪਣੇ ਪਹਿਲੀ ਸਤੰਬਰ ਦੇ ਅੰਕ ਵਿੱਚ ਕਹਿੰਦਾ ਹੈ ‘ਇਹ 1992 ਤੱਕ ਸਿੱਖ ਵੱਖਵਾਦ ਨੂੰ ਦਬਾਉਣ ਲਈ ਹੋਈਆਂ 25000 ਤੋਂ ਜ਼ਿਆਦਾ ਮੌਤਾਂ ਤੋਂ ਬਾਅਦ ਹੀ ਸਭ ਤੋਂ ਸੰਗੀਨ ਘਟਨਾ ਹੈ, ਜਿਸ ਨਾਲ ਪੰਜਾਬ ਦੀ ਕਾਂਗਰਸ ਪਾਰਟੀ ਪੂਰੀ ਤਰ•ਾਂ ਹਿੱਲ ਗਈ ਹੈ ਕਿਉਂਕਿ ਇਹ ਸਿੱਖ ਬਹੁਗਿਣਤੀ ਦੇ ਚੋਣਾਂ ਬਾਈਕਾਟ ਕਰਨ ਦੇ ਨਤੀਜੇ ਵਜੋਂ ਤਾਕਤ ਵਿੱਚ ਆਈ ਸੀ। ਤਾਕਤ ਦੇ ਜ਼ੋਰ ਨਾਲ ਹੀ ਇਸਨੇ ਸ਼ਾਂਤੀ ਬਹਾਲ ਕਰਣ ਦੀ ਗੱਲ ਕੀਤੀ ਪਰ ਸਿੱਖ ਬਹੁਗਿਣਤੀ ਇਸਨੂੰ ਅਖੌਤੀ ਸ਼ਾਂਤੀ ਸਮਝਦੀ ਸੀ ਤੇ ਇਸ ਸਥਿਤੀ ਤੋਂ ਨਿਰਾਸ਼ ਸੀ। ਸਿੱਖਾਂ ਦੀ ਪੰਜਾਬ ਵਿੱਚ 70 ਫੀਸਦੀ ਅਬਾਦੀ ਹੈ ਜਦੋਂ ਕਿ ਉਹ ਭਾਰਤ ਦੀ ਇੱਕ ਛੋਟੀ ਘੱਟਗਿਣਤੀ ਹਨ ਤੇ ਉਹ ਕਹਿੰਦੇ ਹਨ ਕਿ ਉਨ•ਾਂ ਨਾਲ ਭਾਰਤ ਵਿੱਚ ਵਿਤਕਰਾ ਹੁੰਦਾ ਹੈ।’ ਰਾਈਟਰ, ਐਸੋਸੀਏਟਿਡ ਪ੍ਰੈਸ, ਸਾਊਥ ਚਾਈਨਾ ਮੋਰਨਿੰਗ ਪੋਸਟ ਆਦਿ ਨੀਊਜ਼ ਏਜੰਸੀਆਂ ਦੇ ਪੱਤਰਕਾਰਾਂ ਨੇ ਵੀ ਇਸ ਕਤਲ ਨੂੰ ਖਾਲਿਸਤਾਨ ਦੀ ਲਹਿਰ ਨਾਲ ਜੋੜ ਕੇ ਦੇਖਿਆ ਤੇ ਇਸਨੂੰ ‘ਚੁੱਪ ਦਾ ਟੁੱਟਣਾ’ ਕਿਹਾ।
ਭਾਵੇਂ ਭਾਰਤ ਸਰਕਾਰ ਤੇ ਸਰਕਾਰ ਪੱਖੀ ਮੀਡੀਏ ਨੇ ਇਸ ਘਟਨਾ ਦੀ ਅਹਿਮੀਅਤ ਨੂੰ ਘਟਾਉਣ ਦਾ ਯਤਨ ਕੀਤਾ ਹੈ ਤੇ ਇਸਨੂੰ ਸੁਰੱਖਿਆ ਵਿੱਚ ਊਣਤਾਈ ਆਦਿ ਕਹਿ ਕੇ ਵੇਲਾ ਲੰਘਾਉਣਾ ਚਾਹਿਆ ਹੈ ਪਰ ਇਹ ਉਨ•ਾਂ ਦੀ ਮਜ਼ਬੂਰੀ ਹੈ ਕਿਉਂਕਿ ਸਾਢੇ ਤਿੰਨ ਸਾਲ ਉਨ•ਾਂ ਨੇ ਇਤਨਾ ਝੂਠ ਬੋਲਿਆ ਹੈ ਕਿ ਉਹ ਹੁਣ ਮੂੰਹ ਵਿਖਾਉਣ ਜੋਗੇ ਨਹੀਂ ਹਨ। ਇਸ ਘਟਨਾ ਦੀ ਭਾਰਤ ਮਾਂ ਦੇ ਸਪੂਤਾਂ ‘ਤੇ ਕਿੰਨੀ ਦਹਿਸ਼ਤ ਹੈ, ਇਸਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਰਾਓ ਸ਼ਮਸ਼ਾਨਘਾਟ ਡਰਦਿਆਂ ਮਾਰਿਆਂ ਨਹੀਂ ਵੜਿਆ ਤੇ ਆਪਣੇ ਬੱਚੇ ਜਮੂਰੇ ਦੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਵੀ ਹੈਲੀਕਾਪਟਰ ਦਾ ਸਹਾਰਾ ਲਿਆ। ਪੰਜਾਬ ਦੇ ਕਾਂਗਰਸੀ ਵਜ਼ੀਰ ਪੀਲੇ ਭੂਕ ਮੂੰਹਾਂ ਨਾਲ, ਯਤੀਮਾਂ ਵਾਂਗ ਗੁਆਚੇ ਫਿਰਦੇ ਰਹੇ। ਜਿਹਨਾਂ ਜਰਵਾਣਿਆਂ ਨੇ ਪਿਛਲੇ ਇੱਕ ਦਹਾਕੇ ਤੋਂ ਵੱਧ ਸਮਾਂ ਸਿੱਖ ਕੌਮ ਨੂੰ ਜ਼ੁਲਮ ਦੀ ਭੱਠੀ ਵਿੱਚ ਉਬਾਲਿਆ ਹੈ, ਉਹ ਖਾਲਸੇ ਦੇ ਇੱਕੋ ਕਰਾਰੇ ਵਾਰ ਨਾਲ ਹੀ ਪੈਰੋਂ ਨਿਕਲ ਗਏ ਹਨ। ਇਹ ਵਾਰ ਕਰਨ ਵਾਲੇ, ਨੀਲੇ ਦੇ ਸ਼ਾਹ ਅਸਵਾਰ ਦੇ ਸਪੁੱਤਰ, ਸਪੁੱਤਰੀਆਂ ਨੇ ਕੌਮ ਨੂੰ ਬਾਗੋਬਾਗ ਕਰ ਦਿੱਤਾ ਹੈ ਤੇ ਕੌਮ ਸਦਾ ਉਨ•ਾਂ ਦੀ ਰਿਣੀ ਰਵੇਗੀ।
ਦਿੱਲੀ ਦੇ ਤਾਜ਼ਦਾਰਾਂ ਲਈ ਹੁਣ ਫੈਸਲੇ ਦੀ ਘੜੀ ਆਣ ਪਹੁੰਚੀ ਹੈ ਕੀ ਉਹ ਫਾਸ਼ੀਵਾਦੀ, ਤਾਨਾਸ਼ਾਹ, ਬ੍ਰਾਹਮਣਵਾਦੀ ਸੋਚ ‘ਤੇ ਆਧਾਰਤ ਗੁੰਡਾਕਰੇਸੀ (ਜਿਸ ਦਾ ਨਾਂ ਭਾਰਤ ਹੈ) ਕਾਇਮ ਰੱਖ ਕੇ ਸਿੱਖ ਕੌਮ ਤੋਂ ਆਪਣਾ ਸਰਵਨਾਸ਼ ਚਾਹੁੰਦੇ ਹਨ ਜਾਂ ਜਮਾਨਪਾਰ ਜਾ ਕੇ ਚੰਗੇ ਗੁਆਂਢੀਆਂ ਵਾਂਗ ਵਸਣਾ ਚਾਹੁੰਦੇ ਹਨ। ਚੀਨ ਦੀ ਰਾਜਧਾਨੀ ਬੀਜਿੰਗ (ਪਹਿਲਾ ਨਾ ਪੀਕਿੰਗ) ਵਿੱਚ ਇਸ ਹਫਤੇ ਯੂ. ਐਨ. ਵਲੋਂ ਕਰਵਾਈ ਜਾ ਰਹੀ ਔਰਤਾਂ ਸਬੰਧੀ ਚੌਥੀ ਕਾਨਫਰੰਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਦੁਨੀਆਂ ਭਰ ਤੋਂ ਡੈਲੀਗੇਟ ਇਸਤਰੀਆਂ ਆਈਆਂ ਹੋਈਆਂ ਹਨ, ਵਿੱਚ ਅਮਰੀਕਾ ਦੀ ਪ੍ਰਥਮ ਲੇਡੀ ਹਿਲੇਰੀ ਕਲਿੰਟਨ ਨੇ ਆਪਣੇ ਭਾਸ਼ਨ ਨਾਲ ਦੁਨੀਆਂ ਭਰ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਭਾਰਤੀ ਹਿੰਦੂ ਹਾਕਮ ਜੇ ਇਸ ਭਾਸ਼ਨ ‘ਤੇ ਅਮਲ ਕਰਨ ਦਾ ਸਾਊਥ ਏਸ਼ੀਆ ਵਿੱਚ ਸਦੀਵੀ ਸ਼ਾਂਤੀ ਸਥਾਪਿਤ ਹੋ ਸਕਦੀ ਹੈ। ਬੀਬੀ ਹਿਲੇਰੀ ਕਲਿੰਟਨ ਦੇ ਭਾਸ਼ਣ ਦੇ ਕੁਝ ਅੰਸ਼ ਇਉਂ ਹਨ – ‘ਆਜ਼ਾਦੀ ਦਾ ਮਤਲਬ ਹੈ ਲੋਕਾਂ ਦੇ ਇਕੱਠੇ ਹੋਣ ਦਾ, ਜਥੇਬੰਦ ਹੋਣ ਤੇ ਵੀਚਾਰ ਵਟਾਂਦਰਾ ਕਰਨ ਦਾ ਹੱਕ। ਉਨ•ਾਂ ਲੋਕਾਂ ਦੇ ਵੀਚਾਰਾਂ ਦੀ ਵੀ ਕਦਰ ਕਰਣ ਦੀ ਲੋੜ ਹੈ, ਜਿਹੜੇ ਸਰਕਾਰ ਨਾਲ ਸਹਿਮਤ ਨਾ ਹੋਣ। ਜੇ ਕੋਈ ਸਰਕਾਰ ਘਰਦਿਆਂ ਦੇ ਸਾਹਮਣੇ ਉਨ•ਾਂ ਦੇ ਜੀਆਂ ਨੂੰ ਖੋਹ ਕੇ ਲੈ ਜਾਂਦੀ ਹੈ, ਉਨ•ਾਂ ਨੂੰ ਤਸੀਹੇ ਦੇਂਦੀ ਹੈ, ਜੇਲ•ਾਂ ਵਿੱਚ ਰੱਖਦੀ ਹੈ, ਉਨ•ਾਂ ਨੂੰ ਸਵੈਮਾਣ ਤੇ ਆਜ਼ਾਦੀ ਦਾ ਮੁੱਢਲਾ ਹੱਕ ਦੇਣ ਤੋਂ ਇਨਕਾਰੀ ਹੈ ਤਾਂ ਫੇਰ ਆਜ਼ਾਦੀ ਦਾ ਕੀ ਅਰਥ ਸਮਝਿਆ ਜਾਵੇ?
ਭਾਰਤੀ ਹਾਕਮਾਂ ਨੇ ਪਿਛਲੇ 48 ਸਾਲਾਂ ਵਿੱਚ ਆਜ਼ਾਦੀ ਦੇ ਨਾਂ ‘ਤੇ ਸਿੱਖਾਂ ਨੂੰ ਬਰਬਾਦੀ ਕਰ ਦਿੱਤੀ ਹੈ। ਜੂਨ-84 ਤੋਂ ਹੁਣ ਤੱਕ ਡੇਢ ਲੱਖ ਸਿੱਖ ਗੱਭਰੂਆਂ-ਮੁਟਿਆਰਾਂ-ਬੱਚਿਆਂ-ਬਿਰਧਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਪੰਜਾਬ ਅੰਦਰ ਵਰਦੀਧਾਰੀ ਗੁੰਡਿਆਂ ਤੋਂ ਕਹਿਰਾਂ ਦਾ ਜ਼ੁਲਮ ਕਰਵਾਇਆ ਗਿਆ ਹੈ। ਸਿੱਖ ਕੌਮ ਨੇ ਜ਼ਾਬਰਾਂ ਤੋਂ ਪੈਸੇ ਪੈਸੇ ਦਾ ਹਿਸਾਬ ਲੈਣਾ ਹੈ। ਜੇ ਹਿੰਦੂ ਹਾਕਮ, ਸਿੱਖ ਮਾਰੂ ਮਸ਼ੀਨਰੀ (ਫੌਜ, ਪੁਲਿਸ, ਪੈਰਾ ਮਿਲਟਰੀ) ਜਮਨਾ ਦਰਿਆ ਦੇ ਪਰਲੇ ਪਾਸੇ ਲਿਜਾ ਕੇ ਸਿੱਖਾਂ ਵੱਲ ਦੋਸਤੀ ਦਾ ਹੱਥ ਵਧਾਉਣਗੇ ਤਾਂ ਹੀ ਦੱਖਣੀ ਏਸ਼ੀਆ ਵਿੱਚ ਅਮਨ ਅਮਾਨ ਪਰਤ ਸਕਦਾ ਹੈ। ਵੈਸੇ ਇਸ ਹਾਲਤ ਵਿੱਚ ਵੀ ਅਣਮਨੁੱਖੀ ਜ਼ੁਲਮ ਕਰਣ ਵਾਲੇ ਸਿੱਖਾਂ ਦੇ ਕਾਤਲ ਹਿੰਦੂ ਸਰਕਾਰ ਨੂੰ ਸਾਡੇ ਹਵਾਲੇ ਕਰਨੇ ਪੈਣਗੇ, ਨਹੀਂ ਤਾਂ ਵੈਸੇ ਵੀ ਇਨ•ਾਂ ਨੂੰ ਬੋਰੀਆਂ ‘ਚ ਪਾ ਕੇ ਸਿੱਖਾਂ ਨੇ ਖਾਲਿਸਤਾਨ ਲਿਆਉਣਾ ਹੀ ਹੈ – ਭਾਵੇਂ ਇਹ ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ ਛੁਪੇ ਹੋਣ। ਫੈਸਲਾ ਹੁਣ ਸ਼ੰਕਰਾਚਾਰੀਆ ਚਾਣਕਿਆ ਦੇ ਚਲਾਕ ਵਾਰਸਾਂ ਦੇ ਹੱਥ ਵਿੱਚ ਹੈ ਕਿ ਉਹਨਾਂ ਨੇ ਇਨਸਾਫ ਦੇਣਾ ਹੈ ਜਾਂ ਨਹੀਂ। ਜੇ ਦੁਨਿਆਵੀ ਹਾਕਮ ਇਨਸਾਫ ਦੇਣ ਤੋਂ ਇਨਕਾਰੀ ਹੁੰਦੇ ਹਨ ਤਾਂ ਅਕਾਲਪੁਰਖ ਦਾ ਇਨਸਾਫ ਹਰਕਤ ਵਿੱਚ ਆਉਂਦਾ ਹੈ!!
ਗੁਰਬਾਣੀ ਯਾਦ ਕਰਵਾ ਰਹੀ ਹੈ –
‘ਜੈਕਾਰ ਕੀਓ ਧਰਮੀਆ ਕਾ।
ਪਾਪੀ ਕਉ ਦੰਡੁ ਦੀਉਇ।’